Seminars/ Events Upcoming
Seminars/ Events Organised
Photo Gallery
Press Releases
  • 2022/09/05 ਅਧਿਆਪਕ ਦਿਵਸ ਨੂੰ ਸਮਰਪਿਤ ਵਿਭਾਗ ਦੇ ਵਿਦਿਆਰਥੀਆਂ ਨੇ ਨਿਵੇਕਲੇ ਅੰਦਾਜ਼ ਵਿੱਚ ਸਾਇੰਸ ਆਡੀਟੋਰੀਅਮ ਵਿਖੇ ਸਮਾਗਮ ਦਾ ਆਯੋਜਨ ਕੀਤਾ, ਜਿਸ ਦੌਰਾਨ ਵਿਦਿਆਰਥੀਆਂ ਵੱਲੋਂ ਭਾਰਤ ਵਿੱਚ ਵਿਗਿਆਨ ਅਤੇ ਅਧਿਆਪਨ ਦੇ ਹੁਨਰ ਦੇ ਵਿਕਾਸ ਦਾ ਜ਼ਿਕਰ ਕਰਦਿਆਂ ਭੌਤਿਕ ਵਿਗਿਆਨ ਦੀਆਂ ਵੱਖ-ਵੱਖ ਵੰਨਗੀਆਂ, ਜਿਵੇਂ ਕਿ ਕੁਆਂਟਮ ਕੰਪਿਊਟਰ, ਜਨਰਲ ਥਿਊਰੀ ਆਫ ਰੈਲੇਟਿਵਿਟੀ, ਚਰਨੋਬਲ ਨਿਊਕਲੀਅਰ ਘਟਣਾ ਆਦਿ ਤੇ ਵਿਖਿਆਨ ਕੀਤੇ ਗਏ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਪ੍ਰੋ ਅਰਵਿੰਦ, ਵਾਈਸ-ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਆਪਣੇ ਵਿਦਿਆਰਥੀ ਜੀਵਨ ਦੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਆਪਣੇ ਅਧਿਆਪਕਾਂ ਤੋਂ ਲਈ ਜੀਵਨ ਸੇਧ ਦਾ ਜ਼ਿਕਰ ਕੀਤਾ।
  • 2022/09/01 ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਾਚ ਵਿਭਾਗ ਵਿਖੇ ਨਾਰਥ ਜ਼ੋਨ ਕਲਚਰਲ ਸੈਂਟਰ (ਐੱਨ. ਜ਼ੈੱਡ. ਸੀ. ਸੀ.) ਪਟਿਆਲਾ ਦੇ ਸਹਿਯੋਗ ਨਾਲ 'ਕਲਾਸੀਕਲ ਨਾਚ ਕੱਥਕ ਵਿੱਚ ਹੁਨਰ ਵਿਕਾਸ ਵਰਕਸ਼ਾਪ' ਕਰਵਾਈ ਜਾ ਰਹੀ ਹੈ। ਇਸ ਵਰਕਸ਼ਾਪ ਦਾ ਆਗਾਜ਼ ਪ੍ਰੋ. ਅਰਵਿੰਦ, ਮਾਣਯੋਗ ਵਾਈਸ ਚਾਂਸਲਰ, ਡਾ. ਰਾਜਿੰਦਰ ਸਿੰਘ ਗਿੱਲ, ਡੀਨ, ਫ਼ੈਕਲਟੀ ਆਫ਼ ਆਰਟਸ, ਗੁਰੂ ਸ਼ਮਾ ਭਾਟੇ (ਕਲਾਕਾਰ), ਡਾ. ਇੰਦਿਰਾ ਬਾਲੀ, ਮੁਖੀ, ਡਾਂਸ ਵਿਭਾਗ, ਡਾ. ਸਿੰਮੀ, ਕੋਆਰਡੀਨੇਟਰ ਡਾਂਸ ਵਿਭਾਗ ਵਲੋਂ ਕਲਾ ਭਵਨ ਦੇ ਆਡੀਟੋਰੀਅਮ ਹਾਲ ਵਿੱਚ ਕੀਤਾ ਗਿਆ। ਵਰਕਸ਼ਾਪ ਦੇ ਵਿਸ਼ਾ ਵਿਸ਼ੇਸ਼ਗ ਗੁਰੁ ਸ਼ਮਾ ਭਾਟੇ ਜੀ ਹਨ ।
  • 30/08/2022 ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਸਾਇੰਸ ਵਿਭਾਗ ਵਿਖੇ ਇੰਜੀਨੀਅਰਿੰਗ ਵਿੰਗ ਦੀ ਇਮਾਰਤ ਵਿੱਚ ਨਵੀਂ ਵਿਭਾਗੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਇਸ ਸੰਬੰਧੀ ਰੱਖੇ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਖੋਜ ਡਾ. ਮਨਜੀਤ ਪਾਤੜ ਸਨ। ਇਸ ਮੌਕੇ ਡਾ.ਪਾਤੜ ਨੇ ਚੰਗੀ ਪਹਿਲਕਦਮੀ ਕਰਨ ਲਈ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨਵੀਂ ਵਿਕਸਤ ਲਾਇਬ੍ਰੇਰੀ ਵਿਭਾਗ ਦੇ ਸਾਰੇ ਵਿਦਿਆਰਥੀਆਂ ਲਈ ਗਿਆਨ ਸਿਖਲਾਈ ਪਲੇਟਫਾਰਮ ਹੋਵੇਗੀ। ਵਿਭਾਗ ਮੁਖੀ ਡਾ. ਰਮਨ ਮੈਣੀ ਨੇ ਦੱਸਿਆ ਕਿ ਇਹ ਸਹੂਲਤ ਵਿਦਿਆਰਥੀਆਂ ਨੂੰ ਵਿਭਾਗ ਵਿੱਚ ਤੁਰੰਤ ਕਿਤਾਬਾਂ ਦੀ ਪੂਰਤੀ ਕਰਨ ਵਿੱਚ ਮਦਦ ਕਰੇਗੀ।
  • 2022/08/29 ਕੇਂਦਰ ਦੀ ਸੰਸਥਾ ਵਿਗਿਆਨ ਪ੍ਰਸਾਰ ਵੱਲੋਂ 22 ਤੋਂ 26 ਅਗਸਤ ਤੱਕ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਕਰਵਾਏ ਗਏ 12ਵੇਂ ਨੈਸ਼ਨਲ ਸਾਇੰਸ ਫਿਲਮ ਫੈਸਟੀਵਲ ਆਫ ਇੰਡੀਆ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵੱਲੋਂ ਬਾਇਓ ਗੈਸ ਉਤਪਾਦਨ ਉੱਤੇ ਬਣਾਈ ਗਈ ਦਸਤਾਵੇਜ਼ੀ ਫਿਲਮ ‘ਮਲ ਸੇ ਨਿਰਮਲ ਕੀ ਓਰ’ ਨੇ 'ਆਊਟ ਆਫ ਦਿ ਬਾਕਸ’ ਸ਼ਰੇਣੀ ਵਿੱਚ 'ਬ੍ਰਾਂਜ਼ ਬੀਵਰ ਐਵਾਰਡ' ਹਾਸਲ ਕੀਤਾ ਹੈ। ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਪ੍ਰਾਪਤ ਹੋਈਆਂ ਕੁੱਲ 250 ਫਿਲਮਾਂ ਵਿੱਚੋਂ ਇਸ ਫਿਲਮ ਫੈਸਟੀਵਲ ਵਿੱਚ ਸਕ੍ਰੀਨਿੰਗ ਲਈ 71 ਫਿਲਮਾਂ ਨੂੰ ਸ਼ਾਮਲ ਕੀਤਾ ਗਿਆ।
  • 2022/08/25 ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸੰਗੀਤ ਵਿਭਾਗ ਵੱਲੋ ਸ਼ਾਸਤਰੀ ਸੰਗੀਤ ਦਾ ਸਮਾਗਮ 'ਵਰਖਾ ਰੁੱਤ ਆਈ' ਕਲਾ ਭਵਨ ਵਿਖੇ ਕਰਵਾਇਆ ਗਿਆ ਜਿਸ ਵਿੱਚ ਕੌਮਾਂਤਰੀ ਪੱਧਰ ਦੇ ਵਿਖਿਆਤ ਕਲਾਕਾਰ ਪੰਡਿਤ ਜੌਏਦੀਪ ਘੋਸ਼ ਨੇ ਸਰੋਦ ਵਾਦਨ ਪ੍ਰਸਤੁਤ ਕੀਤਾ। ਕੋਲਕਾਤਾ ਤੋਂ ਪਹੁੰਚੇ ਪੰਡਿਤ ਘੋਸ਼ ਨੇ ਵਰਖਾ ਰੁੱਤ ਦੇ ਰਾਗ ਮੀਆਂ ਮਲਹਾਰ ਵਿੱਚ ਅਲਾਪ ਅਤੇ ਗਤ ਦੀ ਸੁੰਦਰ ਅਤੇ ਤਿਆਰ ਪੇਸ਼ਕਾਰੀ ਦਿੱਤੀ। ਇਸ ਉਪਰੰਤ ਬੰਗਾਲ ਦੀ ਲੋਕ ਧੁਨ ਭਟਿਆਲੀ ਪੇਸ਼ ਕਰਦੇ ਹੋਏ ਕਈ ਰੰਗ ਇਸ ਵਿੱਚ ਪੇਸ਼ ਕੀਤੇ। ਪ੍ਰੋਗਰਾਮ ਦੀ ਸ਼ੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਰਾਗ ਮੀਆਂ ਕੀ ਤੋੜੀ ਵਿੱਚ ਪੰਜਾਬੀ ਦੀ ਬੰਦਿਸ਼ 'ਨੀ ਮੈਂ ਮਸਲਤ ਪੁੱਛਦੀਆਂ ਤੁਸਾਂ ਨੂੰ' ਦਾ ਸਮੂਹਿਕ ਗਾਇਨ ਕੀਤਾ। ਦੋਹੇਂ ਪੇਸ਼ਕਾਰੀਆਂ ਨਾਲ ਤਬਲੇ ਉੱਤੇ ਸੰਗਤ ਜੈਦੇਵ ਅਤੇ ਅਮਰੇਸ਼ ਭੱਟ ਨੇ ਕੀਤੀ। ਪੰ. ਜੌਏਦੀਪ ਘੋਸ਼ ਨੇ ਯੂਨੀਵਰਸਿਟੀ ਅਤੇ ਵਿਭਾਗ ਦੇ ਵਿਦਿਆਰਥੀਆਂ ਦੀ ਸੰਗੀਤਕ ਸਮਝ ਦੀ ਵਿਸ਼ੇਸ਼ ਤੌਰ ਉੱਤੇ ਤਾਰੀਫ਼ ਕੀਤੀ। ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਆਏ ਹੋਏ ਕਲਾਕਾਰ ਦਾ ਉਚੇਚਾ ਧੰਨਵਾਦ ਕੀਤਾ ਅਤੇ ਸੰਗੀਤ ਵਿਭਾਗ ਨੂੰ ਅਜਿਹੇ ਹੋਰ ਪ੍ਰੋਗਰਾਮ ਕਰਵਾਉਣ ਲਈ ਕਿਹਾ।
  • ਪਟਿਆਲਾ, 13 ਅਗਸਤ (ਪੱਤਰ ਪ੍ਰੇਰਕ): ਅੱਜ ਕੰਪਿਊਟਰ ਲੇਖਕ ਡਾ. ਸੀ ਪੀ ਕੰਬੋਜ ਦੀ ਪੁਸਤਕ "ਪੰਜਾਬੀ ਭਾਸ਼ਾ ਦਾ ਕੰਪਿਊਟਰੀਕਰਨ" ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਰਿਲੀਜ਼ ਕੀਤੀ ਗਈ। ਇਸ ਸਮੇਂ ਉਨ੍ਹਾਂ ਦੇ ਨਾਲ ਡੀਨ ਭਾਸ਼ਾਵਾਂ ਪ੍ਰੋ. ਰਜਿੰਦਰ ਪਾਲ ਬਰਾੜ, ਮੁਖੀ ਪੰਜਾਬੀ ਵਿਭਾਗ ਪ੍ਰੋ. ਗੁਰਮੁਖ ਸਿੰਘ, ਮੁਖੀ ਪਬਲੀਕੇਸ਼ਨ ਬਿਊਰੋ ਪ੍ਰੋ. ਸੁਰਜੀਤ ਸਿੰਘ ਸਮੇਤ ਪੰਜਾਬੀ ਦੇ ਨਾਮਵਰ ਮਾਹਿਰ ਹਾਜ਼ਰ ਸਨ। ਪੁਸਤਕ ਜਾਰੀ ਕਰਦਿਆਂ ਵਾਈਸ-ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਆਪਣੀ ਮਾਂ-ਬੋਲੀ ਪੰਜਾਬੀ ਵਿਚ ਪੰਜਾਬੀ ਦੇ ਸਾਫ਼ਟਵੇਅਰਾਂ, ਵੈੱਬਸਾਈਟਾਂ ਅਤੇ ਐਪਸ ਬਾਰੇ ਸਿਖਲਾਈ ਲੈਣ ਲਈ ਇਹ ਪੁਸਤਕ ਇਕ ਮਾਰਗ ਦਰਸ਼ਕ ਦਾ ਕੰਮ ਕਰੇਗੀ।
  • ਪਟਿਆਲਾ:- 12 ਅਗਸਤ, ਸਮਾਜਿਕ ਸੁਰੱਖਿਆ ਅਤੇ ਸਸ਼ਕਤੀਕਰਨ ਮੰਤਰਾਲੇ, ਨਵੀਂ ਦਿੱਲੀ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਯੁਵਾ ਦਿਵਸ ਮੌਕੇ ਕਾਰਵਾਈ ਕਰਦੇ ਹੋਏ ਮਾਨਯੋਗ ਵਾਈਸ ਚਾਂਸਲਰ ਸਾਹਿਬ ਜੀ ਦੀ ਅਗਵਾਈ ਹੇਠ ਅੱਜ ਐਨ.ਐਸ.ਐਸ ਵਿਭਾਗ ਪੰਜਾਬੀ ਯੂਨੀਵਰਸਿਟੀ ਕੈਂਪਸ ਨੇ 'ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ' ਨੂੰ ਸਮਰਪਿਤ ਪ੍ਰੋਗਰਾਮਾਂ ਦੀ ਲੜੀ ਵਿਚ ਨਸ਼ਾ ਮੁਕਤ ਭਾਰਤ ਬਣਾਉਣ ਲਈ 1010 ਐਨ.ਐਸ.ਐਸ. ਦੇ ਵਲੰਟੀਅਰਜ਼ ਅਤੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਹੁੰ ਚੁੱਕਣ ਉਪਰੰਤ ਇਕ ਜਾਗਰੂਕਤਾ ਰੈਲੀ ਕੈਂਪਸ ਵਿਚ ਕੱਢੀ ਗਈ, ਜਿਸ ਦਾ ਮੁੱਖ ਉਦੇਸ਼ ਸਮਾਜ ਅਤੇ ਵਿਦਿਆਰਥੀਆਂ ਨੂੰ ਨਸ਼ੇ ਤੋ ਦੂਰ ਰੱਖਣਾ ਸੀ ਤਾਂ ਜੋ ਉਹ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰ ਸਕਣ ਅਤੇ ਆਪਣੇ ਰਾਜ, ਪ੍ਰਾਂਤ ਨੂੰ ਬੁਲੰਦੀਆਂ ਤੇ ਲੈ ਕੇ ਜਾ ਸਕਣ।
  • 2022/07/04 ਲੋਕ ਸੰਪਰਕ ਵਿਭਾਗਪੰ ਜਾਬੀ ਯੂਨੀਵਰਸਿਟੀ ,ਪਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਕਰਵਾਏ ਗਏ ਦੋ ਦਿਨਾ ਵਿਸ਼ੇਸ਼ ਪ੍ਰੋਗਰਾਮ ਵਿੱਚ ਨਾਟਕ 'ਲੌਕਡਾਊਨ..ਇੱਕ ਪ੍ਰੇਮ ਕਹਾਣੀ' ਦੀਆਂ ਦੋ ਪੇਸ਼ਕਾਰੀਆਂ ਕਰਵਾਈਆਂ ਗਈਆਂ। ਸਾਰਥਕ ਰੰਗਮੰਚ ਪਟਿਆਲਾ ਵੱਲੋਂ ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਤਿਆਰ ਕੀਤਾ ਗਿਆ ਇਹ ਨਾਟਕ ਬਲਜੀਤ ਸਿੰਘ ਦੇ ਚਰਚਿਤ ਨਾਵਲ 'ਤਾਲਾਬੰਦੀ' ਦਾ ਨਾਟਕੀ ਰੂਪਾਂਤਰ ਹੈ।
  • 2022/06/27 ਲੋਕ ਸੰਪਰਕ ਵਿਭਾਗਪੰ ਜਾਬੀ ਯੂਨੀਵਰਸਿਟੀ ,ਪਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ “ਯੂਥ ਵਿਚ ਵੱਧ ਰਿਹਾ ਗੈਂਗਸਟਰਵਾਦ ਦਾ ਰੁਝਾਨ: ਚੁਣੌਤੀਆਂ ਅਤੇ ਭਵਿੱਖ ਲਈ ਸੇਧ” ਵਿਸ਼ੇ ਉੱਤੇ ਇੱਕ ਪੈਨਲ ਡਿਸਕਸ਼ਨ ਕਰਵਾਈ ਗਈ। ਇਸ ਪੈਨਲ ਡਿਸਕਸ਼ਨ ਵਿੱਚ ਸੀਨੀਅਰ ਪੱਤਰਕਾਰ ਬਲਤੇਜ ਪੰਨੂ, ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਅਤੇ ਫਿਲਮੀ ਜਗਤ ਵਿੱਚੋਂ ਨਿਰਦੇਸ਼ਕ ਜਤਿੰਦਰ ਮੋਹਰ ਨੇ ਮੁੱਖ ਬੁਲਾਰਿਆ ਵਜੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕੀਤਾ। ਸੈਮੀਨਾਰ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਡਾ. ਨਵਜੋਤ ਕੌਰ ਵੱਲੋਂ ਕੀਤੀ ਗਈ। ਯੁਵਕ ਭਲਾਈ ਕਮੇਟੀ ਦੇ ਕਨਵੀਨਰ ਡਾ. ਨਿਵੇਦਿਤਾ ਸਿੰਘ ਵੱਲੋਂ ਆਏ ਹੋਏ ਬੁਲਾਰਿਆਂ ਦਾ ਸਵਾਗਤ ਕੀਤਾ ਗਿਆ। ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਗਗਨ ਦੀਪ ਥਾਪਾ ਨੇ ਪੈਨਲਿਸਟਾਂ ਦਾ ਤੁਆਰਫ਼ ਕਰਵਾਇਆ।
  • 2022/06/25 ਲੋਕ ਸੰਪਰਕ ਵਿਭਾਗਪੰ ਜਾਬੀ ਯੂਨੀਵਰਸਿਟੀ ,ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨ੍ਰਿਤ ਵਿਭਾਗ ਵਿਖੇ ਸਕਿਲ ਡਿਵੈਲਪਮੈਂਟ ਵਰਕਸ਼ਾਪ-ਕਮ-ਕੋਰਸ ਕਰਵਾਇਆ ਜਾ ਰਿਹਾ ਹੈ। 29 ਜੂਨ 2022 ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਦਾ ਆਗਾਜ਼ ਕਲਾ ਭਵਨ ਦੇ ਆਡੀਟੋਰੀਅਮ ਹਾਲ ਵਿੱਚ ਕੀਤਾ ਗਿਆ। ਇਸ ਵਰਕਸ਼ਾਪ ਦੇ ਕੋਆਰਡੀਨੇਟਰ ਵਿਭਾਗ ਦੇ ਕਾਰਜਕਾਰੀ ਮੁਖੀ ਡਾ. ਸਿੰਮੀ ਹਨ। ਵਰਕਸ਼ਾਪ ਵਿਚ ਵਿਭਾਗ ਦੇ 30 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਵਰਕਸ਼ਾਪ ਦੇ ਵਿਸ਼ਾ ਵਿਸ਼ੇਸ਼ਗ ਡਾ. ਇੰਦਰਜੀਤ ਕੌਰ ਹਨ। ਇਹ ਵਰਕਸ਼ਾਪ ਪੰਜਾਬ ਦੇ ਲੋਕ ਨਾਚਾਂ ਬਾਰੇ ਹੈ ਜਿਸ ਵਿੱਚ ਪੰਜਾਬ ਦੇ ਲੋਕ ਨਾਚਾਂ ਬਾਰੇ ਵਿਦਿਆਰਥੀਆਂ ਨੂੰ ਵੱਡਮੁੱਲੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹ ਵਰਕਸ਼ਾਪ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਅਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਯਸ਼ਪਾਲ ਸ਼ਰਮਾ ਦੀ ਸਰਪ੍ਰਸਤੀ ਹੇਠ ਲਗਾਈ ਜਾ ਰਹੀ ਹੈ।
  • 2022/06/24 ਲੋਕ ਸੰਪਰਕ ਵਿਭਾਗਪੰ ਜਾਬੀ ਯੂਨੀਵਰਸਿਟੀ ,ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵੱਲੋਂ ਇੱਕ ਤਿੰਨ-ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। 'ਡਿਜੀਟਲ ਆਰਕਾਈਵਿੰਗ ਟੂਲਜ਼' ਵਿਸ਼ੇ ਉੱਤੇ ਕਰਵਾਈ ਗਈ ਇਹ ਵਰਕਸ਼ਾਪ ਵਿਭਾਗ ਦੀ ਇੰਗਲਿਸ਼ ਲਿਟਰੇਰੀ ਸੁਸਾਇਟੀ ਦੀ ਅਗਵਾਈ ਹੇਠ 'ਗਲੋਬਲ ਸ਼ੈਕਸਪੀਅਰ ਸਟੱਡੀਜ਼' ਅਧੀਨ ਉਲੀਕੀ ਗਈ ਸੀ। ਵਰਕਸ਼ਾਪ ਦਾ ਸੰਚਾਲਨ ਨੌਰਥ ਈਸਟਰਨ ਯੂਨੀਵਰਸਿਟੀ, ਬੋਸਟਨ, ਯੂ. ਐੱਸ' ਤੋਂ ਸਕਾਲਰ ਵਿਜੇਤਾ ਸੈਣੀ ਵੱਲੋਂ ਕੀਤਾ ਗਿਆ। ਵਰਕਸ਼ਾਪ ਵਿੱਚ ਵਿਭਾਗ ਦੇ 27 ਖੋਜਾਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਭਾਗ ਲਿਆ। ਵਰਕਸ਼ਾਪ ਦੇ ਅੰਤਲੇ ਦਿਨ ਵਿਦਾਇਗੀ ਸਮਾਰੋਹ ਦੌਰਾਨ ਵਰਕਸ਼ਾਪ ਕੋ-ਆਰਡੀਨੇਟਰ ਡਾ. ਧਰਮਜੀਤ ਸਿੰਘ ਵੱਲੋਂ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ ਗਿਆ। ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਰਾਜੇਸ਼ ਸ਼ਰਮਾ ਵੱਲੋਂ ਅਤੇ ਡਿਜੀਟਲ ਮਾਨਵਤਾ ਅਤੇ ਡੈਟਾ ਆਰਕਾਈਵਿੰਗ ਦੀ ਸਮਕਾਲੀ ਪ੍ਰਸੰਗਿਕਤਾ ਵਿਸ਼ੇ ਉੱਤੇ ਚਰਚਾ ਕੀਤੀ ਗਈ।
  • 2022/06/21 ਲੋਕ ਸੰਪਰਕ ਵਿਭਾਗਪੰ ਜਾਬੀ ਯੂਨੀਵਰਸਿਟੀ,"ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਲੈਕਟ੍ਰੋਨਿਕਸ ਐਂਡ ਕਮਿਉਨੀਕੇਸ਼ਨ ਇੰਜੀਨੀਅਰਿੰਗ ਵਿਭਾਗ ਵੱਲੋਂ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਵਣ ਉਤਸਵ ਦਿਵਸ ਮਨਾਇਆ ਗਿਆ।ਇਸ ਮੌਕੇ ਵਿਭਾਗ ਮੁਖੀ ਡਾ. ਰਣਜੀਤ ਕੌਰ ਨੇ ਪ੍ਰਦੂਸ਼ਣ ਨੂੰ ਘਟਾਉਣ ਅਤੇ ਵਾਤਾਵਰਣ ਨੂੰ ਸਵੱਛ ਬਣਾਉਣ ਵਾਸਤੇ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਬੂਟੇ ਲਗਾਏ।
  • 2022/06/20 ਲੋਕ ਸੰਪਰਕ ਵਿਭਾਗਪੰ ਜਾਬੀ ਯੂਨੀਵਰਸਿਟੀ,"ਦੌੜ ਜਾਂ ਹੋਰ ਖੇਡਾਂ ਆਪਣੀ ਜਗ੍ਹਾ ਹਨ ਅਤੇ ਯੋਗਾ ਆਪਣੀ ਜਗ੍ਹਾ ਹੈ। ਦੋਹਾਂ ਦੀ ਆਪੋ ਆਪਣੀ ਵੱਖਰੀ ਮਹੱਤਤਾ ਹੈ।" ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪ੍ਰਗਟਾਏ ਗਏ। ਉਹ ਯੂਨੀਵਰਸਿਟੀ ਕੈਂਪਸ ਦੇ ਖੇਡ ਵਿਭਾਗ ਵਿਚਲੇ ਜਿਨਮੇਜ਼ੀਅਮ ਹਾਲ ਵਿੱਚ ਐੱਨ. ਐੱਸ. ਐੱਸ. ਵਿਭਾਗ ਵੱਲੋਂ ਸਵੇਰੇ ਛੇ ਵਜੇ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪ੍ਰਗਟਾਏ ਗਏ। ਇਹ ਪ੍ਰੋਗਰਾਮ ਕੌਮਾਂਤਰੀ ਯੋਗਾ ਦਿਹਾੜੇ ਦੇ ਸੰਬੰਧ ਵਿੱਚ ਆਯੋਜਿਤ ਕਰਵਾਇਆ ਜਾ ਰਿਹਾ ਹੈ।
  • 2022/06/16 ਲੋਕ ਸੰਪਰਕ ਵਿਭਾਗਪੰ ਜਾਬੀ ਯੂਨੀਵਰਸਿਟੀ, ਕੌਮਾਂਤਰੀ ਯੋਗ ਦਿਹਾੜੇ ਦੇ ਸੰਬੰਧ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕਰਵਾਇਆ ਗਿਆ। ਯੂਨੀਵਰਸਿਟੀ ਦੇ ਖੇਡ ਵਿਗਿਆਨ ਵਿਭਾਗ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਵਿੱਚ 'ਸਰੀਰ ਵਿਗਿਆਨ ਵਿੱਚ ਯੋਗਾ ਦੀ ਮਹੱਤਤਾ' ਵਿਸ਼ੇ ਨੂੰ ਦਰਸਾਉਂਦਾ ਇਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ।
  • 2022/06/16 ਲੋਕ ਸੰਪਰਕ ਵਿਭਾਗਪੰ ਜਾਬੀ ਯੂਨੀਵਰਸਿਟੀ, "ਗੁਰੂ ਨਾਨਕ ਦੇ ਪੈਂਡਿਆਂ ਉੱਤੇ ਮੌਜੂਦਾ ਸਮੇਂ ਤੁਰਨਾ ਸਮਕਾਲ ਦੇ ਦੌਰ ਵਿੱਚ ਤੁਰਦਿਆਂ ਉਸ ਦੌਰ ਦੀਆਂ ਔਕੜਾਂ ਨੂੰ ਸਮਝਣਾ ਹੈ। ਜੇ ਉਸ ਸਮੇਂ ਆਵਾਜਾਈ ਦੀਆਂ ਔਕੜਾਂ ਦਰਪੇਸ਼ ਸਨ ਤਾਂ ਮੌਜੂਦਾ ਸਮੇਂ ਭੌਤਿਕ ਰਾਜਨੀਤਕ ਬੰਦਸ਼ਾਂ ਹਨ ਕਿ ਗੁਰੂ ਸਾਹਿਬ ਦੀ ਉਦਾਸੀਆਂ ਨਾਲ ਸਬੰਧਤ ਕੁੱਲ ਨੌ ਮੁਲਕਾਂ ਵਿਚਲਾ ਤਕਰੀਬਨ 77 ਫ਼ੀਸਦੀ ਹਿੱਸਾ ਅੱਜ ਵੀ ਉਨ੍ਹਾਂ ਨੂੰ ਦੇ ਪੈਰੋਕਾਰਾਂ ਦੀ ਪਹੁੰਚ ਤੋਂ ਬਾਹਰ ਰਹਿ ਜਾਂਦਾ ਹੈ।"
  • 2022/06/14 ਲੋਕ ਸੰਪਰਕ ਵਿਭਾਗਪੰ ਜਾਬੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਐਨ.ਐੱਸ.ਐੱਸ ਵਿਭਾਗ ਵੱਲੋਂ 'ਕੌਮਾਂਤਰੀ ਖੂਨਦਾਨ ਦਿਹਾੜਾ' 2022 ਮਨਾਉਂਦੇ ਹੋਏ 'ਖੂਨਦਾਨ ਸਹੁੰ ਚੁੱਕ ਸਮਾਗਮ ਕਮ ਜਾਗਰੂਕ ਰੈਲੀ' ਦਾ ਆਯੋਜਨ ਕੀਤਾ ਗਿਆ। ਇਹ ਸਹੁੰ ਚੁੱਕ ਸਮਾਗਮ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਕਰਵਾਇਆ ਗਿਆ ਜਿਸ ਵਿਚ ਲਗਭਗ 300 ਦੇ ਕਰੀਬ ਐਨ.ਐਸ.ਐਸ ਵਲੰਟੀਅਰਾਂ ਅਤੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਖੂਨਦਾਨ ਕਰਨ ਲਈ ਸਹੁੰ ਚੁੱਕੀ ਕਿ ਉਹ ਹਮੇਸ਼ਾ ਖੂਨਦਾਨ ਕਰਦੇ ਰਹਿਣਗੇ ਅਤੇ ਆਪਣੇ ਆਪ ਦੀ 'ਬਲੱਡ ਡੋਨਰ' ਦੇ ਤੌਰ ਉੱਤੇ ਰਜਿਸਟ੍ਰੇਸ਼ਨ ਵੀ ਕਰਵਾਉਣਗੇ। ਕਿਸੇ ਨੂੰ ਵੀ ਖ਼ੂਨ ਦੀ ਕਮੀ ਕਾਰਨ ਮਰਨ ਨਹੀ ਦੇਣਗੇ।
  • 2022/06/14 ਲੋਕ ਸੰਪਰਕ ਵਿਭਾਗਪੰ ਜਾਬੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਕੈਂਪਸ ਵਿਖੇ ਐਨ.ਐੱਸ.ਐੱਸ ਵਿਭਾਗ ਵੱਲੋਂ 'ਕੌਮਾਂਤਰੀ ਖੂਨਦਾਨ ਦਿਹਾੜਾ' 2022 ਮਨਾਉਂਦੇ ਹੋਏ 'ਖੂਨਦਾਨ ਸਹੁੰ ਚੁੱਕ ਸਮਾਗਮ ਕਮ ਜਾਗਰੂਕ ਰੈਲੀ' ਦਾ ਆਯੋਜਨ ਕੀਤਾ ਗਿਆ। ਇਹ ਸਹੁੰ ਚੁੱਕ ਸਮਾਗਮ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿੱਚ ਕਰਵਾਇਆ ਗਿਆ ਜਿਸ ਵਿਚ ਲਗਭਗ 300 ਦੇ ਕਰੀਬ ਐਨ.ਐਸ.ਐਸ ਵਲੰਟੀਅਰਾਂ ਅਤੇ ਵਿਦਿਆਰਥੀਆਂ ਨੇ ਭਾਗ ਲੈਂਦੇ ਹੋਏ ਖੂਨਦਾਨ ਕਰਨ ਲਈ ਸਹੁੰ ਚੁੱਕੀ ਕਿ ਉਹ ਹਮੇਸ਼ਾ ਖੂਨਦਾਨ ਕਰਦੇ ਰਹਿਣਗੇ ਅਤੇ ਆਪਣੇ ਆਪ ਦੀ 'ਬਲੱਡ ਡੋਨਰ' ਦੇ ਤੌਰ ਉੱਤੇ ਰਜਿਸਟ੍ਰੇਸ਼ਨ ਵੀ ਕਰਵਾਉਣਗੇ। ਕਿਸੇ ਨੂੰ ਵੀ ਖ਼ੂਨ ਦੀ ਕਮੀ ਕਾਰਨ ਮਰਨ ਨਹੀ ਦੇਣਗੇ।
  • 2022/06/13 ਲੋਕ ਸੰਪਰਕ ਵਿਭਾਗਪੰ ਜਾਬੀ ਯੂਨੀਵਰਸਿਟੀ, "ਲੋਕ ਗੀਤ ਨਾਰੀ ਮਨ ਦਾ ਪ੍ਰਵਚਨ ਹੁੰਦੇ ਹਨ। ਇਨ੍ਹਾਂ ਰਾਹੀਂ ਔਰਤ ਆਪਣੇ ਸਾਰੇ ਦੱਬੇ ਭਾਵਾਂ ਅਸਰਦਾਇਕ ਢੰਗ ਨਾਲ ਪ੍ਰਗਟਾਉਂਦੀ ਹੈ।" ਲੋਕਾਂ ਗੀਤਾਂ ਦੀ ਇਹ ਵਿਸ਼ੇਸ਼ਤਾ ਪੰਜਾਬੀ ਲੋਕਧਾਰਾ ਮਾਹਿਰ ਪ੍ਰੋ. ਨਾਹਰ ਸਿੰਘ ਵੱਲੋਂ ਇਸ ਵਿਸ਼ੇ ਉੱਤੇ ਦਿੱਤੇ ਆਪਣੇ ਦੋ ਵਿਸ਼ੇਸ਼ ਭਾਸ਼ਣਾਂ ਵਿੱਚ ਦੱਸੀ ਗਈ। ਜ਼ਿਕਰਯੋਗ ਹੈ ਕਿ ਪੰਜਾਬੀ ਲੋਕ ਸਾਹਿਤ ਦੇ ਇਕੱਤਰੀਕਰਨ ਅਤੇ ਸਿਧਾਂਤੀਕਰਨ ਦੇ ਖੇਤਰ ਵਿੱਚ ਨਾਹਰ ਸਿੰਘ ਇੱਕ ਵੱਡਾ ਨਾਂਅ ਹੈ। ਉਨ੍ਹਾਂ ਵੱਲੋਂ ਇਸ ਖੇਤਰ ਵਿੱਚ ਕੀਤੇ ਗਏ ਕਾਰਜ ਨੂੰ ਪੰਜਾਬੀ ਯੂਨੀਵਰਸਿਟੀ ਨੇ ਅੱਠ ਜਿਲਦਾਂ ਵਿੱਚ ਪ੍ਰਕਾਸ਼ਿਤ ਕੀਤਾ ਹੋਇਆ ਹੈ।
  • 2022/06/08 ਲੋਕ ਸੰਪਰਕ ਵਿਭਾਗਪੰ ਜਾਬੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਤੀਰਅੰਦਾਜ਼ ਅਮਨ ਸੈਣੀ ਦੀ 'ਵਰਲਡ ਗੇਮਜ਼' ਲਈ ਚੋਣ ਹੋ ਗਈ ਹੈ। ਇਸ ਬਾਰੇ ਖੁਸ਼ੀ ਜ਼ਾਹਿਰ ਕਰਦਿਆਂ ਉਸ ਦੇ ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਇਹ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ ਦਾ ਕੋਈ ਖਿਡਾਰੀ 'ਵਰਲਡ ਗੇਮਜ਼' ਵਿੱਚ ਸਿ਼ਰਕਤ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਖੇਡਾਂ ਚਾਰ ਸਾਲ ਬਾਅਦ ਹੁੰਦੀਆਂ ਹਨ। ਇਹ ਵਾਰ ਇਹ ਖੇਡਾਂ 7 ਜੁਲਾਈ ਤੋਂ 17 ਜੁਲਾਈ 2022 ਦਰਮਿਆਨ ਯੂ.ਐੱਸ.ਏ. ਦੇ ਬਰਮਿੰਘਮ ਵਿਖੇ ਹੋ ਰਹੀਆਂ ਹਨ। ਅਮਨ ਸੈਣੀ ਖਾਲਸਾ ਕਾਲਜ ਪਟਿਆਲਾ ਦਾ ਵਿਦਿਆਰਥੀ ਹੈ।
  • 2022/06/07 ਲੋਕ ਸੰਪਰਕ ਵਿਭਾਗਪੰ ਜਾਬੀ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਵਲੋਂ ਸਾਂਝੇ ਰੂਪ ਵਿਚ ਗੁਰਮਤਿ ਵਿਖਿਆਨ ਵਿਸ਼ੇਸ਼ ਲੈਕਚਰ ਲੜੀ ਅਧੀਨ 23ਵੇਂ ਆਨਲਾਈਨ ਵਿਖਿਆਨ ਦਾ ਸਿੱਖੀ ਵਿਚ ਸ਼ਹਾਦਤ : ਸੰਕਲਪ, ਉਦੇਸ਼ ਅਤੇ ਜੀਵਨ-ਸੇਧਾਂ ਵਿਸ਼ੇ ’ਤੇ ਆਯੋਜਨ ਕੀਤਾ ਗਿਆ। ਸ਼ੁਰੂ ਵਿੱਚ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਗੁਰਮਤਿ ਸੰਗੀਤ ਚੇਅਰ ਦੇ ਉਦੇਸ਼ ਅਤੇ ਕਾਰਜਾਂ ਬਾਰੇ ਜਾਣੂ ਕਰਵਾਇਆ। ਉਪਰੰਤ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਦੇ ਡਾਇਰੈਕਟਰ ਡਾ. ਮਲਕਿੰਦਰ ਕੌਰ ਨੇ ਮੁੱਖ ਵਕਤਾ ਡਾ. ਚਮਕੌਰ ਸਿੰਘ, ਮੁੱਖ ਮਹਿਮਾਨ ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਸਰੋਤਿਆਂ ਦਾ ਸੁਆਗਤ ਕੀਤਾ।
  • 2022/06/07 ਲੋਕ ਸੰਪਰਕ ਵਿਭਾਗਪੰ ਜਾਬੀ ਯੂਨੀਵਰਸਿਟੀ, ਕੌਮਾਂਤਰੀ ਵਾਤਾਵਰਣ ਦਿਹਾੜੇ ਦੇ ਸੰਬੰਧ ਵਿੱਚ ਪੰਜਾਬੀ ਯੂਨੀਵਰਸਿਟੀ ਵੱਲੋਂ ਪਿਛਲੇ ਦਿਨੀਂ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਦੀ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ ਵੱਲੋਂ ਸ਼ਲਾਘਾ ਕੀਤੀ ਗਈ ਹੈ। ਵਿਸ਼ੇਸ਼ ਲੋੜਾਂ ਵਾਲੇ ਜੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਉਨ੍ਹਾਂ ਦੀਆਂ ਵਿਸ਼ੇਸ਼ ਲੋੜਾਂ ਦੇ ਅਨੁਕੂਲ ਢੁਕਵੇਂ ਪ੍ਰਬੰਧ ਕਰਨ ਹਿਤ ਯੂਨੀਵਰਸਿਟੀ ਨੇ ਵਿਸ਼ੇਸ਼ ਸ਼ਲਾਘਾ ਹਾਸਿਲ ਕੀਤੀ ਹੈ। ਜਿ਼ਕਰਯੋਗ ਹੈ ਕਿ ਇਹ ਦੋ-ਦਿਨਾ ਪ੍ਰੋਗਰਾਮ ਪੰਜਾਬੀ ਯੂਨੀਵਰਸਿਟੀ ਵਿਚਲੇ 'ਪੰਜਾਬ ਦਾ ਵਣ-ਤ੍ਰਿਣ ਜੀਵ-ਜੰਤ ਸੰਤੁਲਨ ਮੁੜਬਹਾਲੀ ਕੇਂਦਰ (ਕਰੈਸਪ), ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ. ਸੀ.), ਪਟਿਆਲਾ ਅਤੇ 'ਸੈਂਟਰ ਫ਼ਾਰ ਐਂਪਾਵਰਮੈਂਟ ਆਫ਼ ਪਰਸਨਜ਼ ਵਿਦ ਡਿਸੇਬਿਲਟੀਜ਼' ਵੱਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨੌਲਜੀ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ਵਿੱਚ ਵਾਤਾਵਰਣ ਪ੍ਰਤੀ ਚੇਤੰਨਤਾ ਪੈਦਾ ਕਰਨ ਹਿਤ ਜਿੱਥੇ ਵੱਖ-ਵੱਖ ਮਾਹਿਰਾਂ ਦੇ ਭਾਸ਼ਣ ਰੱਖੇ ਗਏ ਸਨ ਉੱਥੇ ਹੀ ਸ਼ਾਰਟ ਮੂਵੀਜ਼ ਨਿਰਮਾਣ, ਕੈਪਸ਼ਨ ਅਧਾਰਿਤ ਫ਼ੋਟੋਗਰਾਫ਼ੀ, ਵਾਤਾਵਰਣ ਜਾਗਰੂਤਾ ਸੰਬੰਧੀ ਮੋਬਾਈਲ ਐਪ ਨਿਰਮਾਣ ਅਤੇ ਕੁਇਜ਼ ਦੇ ਮੁਕਾਬਲੇ ਵੀ ਕਰਵਾਏ ਗਏ ਸਨ। ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਥਾਵਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਸਾਰੇ ਹੀ ਮੁਕਾਬਲਿਆਂ ਵਿੱਚ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਬੱਚੇ ਜੇਤੂ ਰਹੇ।
  • 24-05-22-ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਦਾ ਆਯੋਜਨ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ, ਸੰਗੀਤ ਵਿਭਾਗ, ਨ੍ਰਿਤ ਵਿਭਾਗ, ਥੀਏਟਰ ਅਤੇ ਟੀਵੀ ਵਿਭਾਗ ਅਤੇ ਗੁਰਮਤਿ ਸੰਗੀਤ ਚੇਅਰ ਵੱਲੋਂ ਸਾਂਝੇ ਰੂਪ ਵਿੱਚ ਕੀਤਾ ਗਿਆ। ਸਮਾਗਮ ਵਿੱਚ ਉੱਘੇ ਚਿੰਤਕ ਪ੍ਰੋ. ਜਗਮੋਹਨ ਸਿੰਘ ਵੱਲੋਂ 'ਆਜ਼ਾਦੀ ਦੇ 75ਵੇਂ ਵਰ੍ਹੇ ਚੁਣੌਤੀਆਂ ਅਤੇ ਸੰਭਾਵਨਾਵਾਂ' ਵਿਸ਼ੇ ਉੱਤੇ ਮੁੱਖ ਭਾਸ਼ਣ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਦੀ ਵਿਰਾਸਤ ਦੇ ਹਵਾਲੇ ਨਾਲ ਮੌਜੂਦਾ ਹਾਲਾਤ ਦੀ ਗੰਭੀਰਤਾ ਅਤੇ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਚੇਤਨਾ ਅਤੇ ਚਿੰਤਨ ਦੀ ਭੂਮਿਕਾ ਬਾਰੇ ਚਾਨਣ ਪਾਇਆ ਗਿਆ।
  • 20-05-2022-ਯੂ. ਐੱਸ.ਏ. ਦੀ ਯੂਨੀਵਰਸਿਟੀ ਆਫ਼ ਸਿ਼ਕਾਗੋ ਤੋਂ ਪੁੱਜੇ ਪ੍ਰੋ ਟਰੈਵਰ ਪਰਾਈਸ ਵੱਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਜੀਵ ਅਤੇ ਵਾਤਾਵਰਣ ਵਿਗਿਆਨ ਵਿਭਾਗ ਵਿਖੇ ਇੱਕ ਵਿਸ਼ੇਸ਼ ਭਾਸ਼ਣ ਦਿੱਤਾ ਗਿਆ। ਉਨ੍ਹਾਂ ਦਾ ਇਹ ਭਾਸ਼ਣ 'ਹਿਮਾਲਿਆ ਦੀ ਜੈਵਿਕ ਵਿਭਿੰਨਤਾ' ਵਿਸ਼ੇ ਉੱਤੇ ਕੇਂਦਰਿਤ ਸੀ। ਜਲਵਾਯੂ ਤਬਦੀਲੀ ਅਤੇ ਮੁਕਾਬਲੇ ਵਾਲੇ ਯੁੱਗ ਵਿੱਚ ਇਸ ਖੇਤਰ ਦੀ ਇਹ ਜੈਵਿਕ ਵਿਭਿੰਨਤਾ ਕਿਸ ਕਦਰ ਅਸਰ-ਅੰਦਾਜ਼ ਹੋ ਰਹੀ ਹੈ, ਇਸ ਬਾਰੇ ਉਨ੍ਹਾਂ ਵੱਲੋਂ ਵਿਸਥਾਰ ਪੂਰਵਰਕ ਦੱਸਿਆ ਗਿਆ। ਉਨਾਂ ਦੱਸਿਆ ਕਿ ਜਲਵਾਯੂ ਪਰਿਵਰਤਨ ਕਾਰਨ ਬਹੁਤ ਸਾਰੇ ਪੰਛੀ ਘੱਟ ਉਚਾਈ ਤੋਂ ਉੱਚੀਆਂ ਥਾਵਾਂ ਵੱਲ ਪਰਵਾਸ ਕਰ ਰਹੇ ਹਨ ਜਿਸ ਦੇ ਸਿੱਟੇ ਵਜੋਂ ਉਹਨਾਂ ਦੇ ਜੀਵਨ ਚੱਕਰ ਵਿੱਚ ਵੀ ਤਬਦੀਲੀਆਂ ਆ ਰਹੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ 'ਆਉਣ ਵਾਲੇ ਸਾਲਾਂ ਵਿੱਚ ਜਲਵਾਯੂ ਤਬਦੀਲੀ ਕਾਰਨ ਜੈਵ ਵਿਭਿੰਨਤਾ ਨੂੰ ਹੋਣ ਵਾਲੇ ਵੱਡੇ ਨੁਕਸਾਨ ਨੂੰ ਟਾਲਿ਼ਆ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਇਸ ਗਲੋਬਲ ਸੰਕਟ ਦਾ ਮੁਕਾਬਲਾ ਕਰਨ ਲਈ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੇ ਸਖ਼ਤ ਕਦਮ ਚੁੱਕੇ ਜਾਣ।
  • 12-05-2022-ਸੂਫ਼ੀ ਧਾਰਾ ਦਾ ਪੰਜਾਬੀ ਭਾਸ਼ਾ ਉੱਤੇ ਇਸ ਪੱਖੋਂ ਵੀ ਅਹਿਸਾਨ ਹੈ ਕਿ ਬਾਬਾ ਫਰੀਦ ਸਮੇਤ ਬਾਕੀ ਸੂਫ਼ੀਆਂ ਵੱਲੋਂ ਪੰਜਾਬੀ ਭਾਸ਼ਾ ਨੂੰ ਆਪਣੇ ਬੌਧਿਕ ਸੰਵਾਦ ਲਈ ਚੁਣਿਆ। ਅਜਿਹਾ ਹੋਣ ਨਾਲ ਜਿੱਥੇ ਆਮ ਲੋਕਾਈ ਵਿੱਚ ਪੰਜਾਬੀ ਨੂੰ ਮਾਣ ਮਿਲਿਆ ਉੱਥੇ ਹੀ ਪੰਜਾਬੀ ਭਾਸ਼ਾ ਦਾ ਵਿਗਾਸ ਹੋਣਾ ਵੀ ਸੰਭਵ ਹੋ ਸਕਿਆ।' ਇਹ ਵਿਚਾਰ ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ਼, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਨੈਸ਼ਨਲ ਕੌਂਸਲ ਫ਼ਾਰ ਪ੍ਰੋਮੋਸ਼ਨ ਆਫ਼ ਉਰਦੂ ਲੈਂਗੂਏਜ, ਭਾਰਤ ਸਰਕਾਰ (ਨਵੀਂ ਦਿੱਲੀ)) ਦੇ ਸਹਿਯੋਗ ਨਾਲ ਆਯੋਜਿਤ ਕਰਵਾਏ ਗਏ ‘ਕੌਮਾਂਤਰੀ ਸੂਫ਼ੀ ਭਾਸ਼ਣ ਅਤੇ ਈਦ ਮਿਲਣ ਦਾ ਪ੍ਰੋਗਰਾਮ’ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਪ੍ਰਗਟਾਏ ਗਏ।
  • 24-05-22-"ਸ੍ਰੀ ਗੁਰੂ ਤੇਗ਼ ਬਹਾਦਰ ਰਾਸ਼ਟਰੀ ਏਕਤਾ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਆਯੋਜਿਤ ਕਰਵਾਈ ਜਾ ਰਹੀ 'ਸੱਤ ਰੋਜ਼ਾ ਰਾਸ਼ਟਰੀ ਵਰਕਸ਼ਾਪ ਦਾ ਆਗਾਜ਼ ਹੋ ਗਿਆ ਹੈ। 'ਨੈਸ਼ਨਲ ਇੰਟੀਗਰੇਸ਼ਨ : ਪ੍ਰੋਮੋਟਿੰਗ ਪੀਸ-ਬਿਲਡਿੰਗ ਐਂਡ ਸੋਸ਼ਲ ਆਈਡੈਂਟਿਟੀਜ਼' ਵਿਸ਼ੇ ਉੱਤੇ ਹੋ ਰਹੀ ਇਹ ਵਰਕਸ਼ਾਪ 29 ਮਈ 2022 ਤਕ ਜਾਰੀ ਰਹੇਗੀ। ਵਰਕਸ਼ਾਪ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਕੀਤੀ ਗਈ। ਪ੍ਰੋ.ਰਘੁਵੇਂਦਰ ਤਨਵਰ, ਚੇਅਰ ਪਰਸਨ, ਇੰਡੀਅਨ ਕੌਂਸਲ ਆਫ਼ ਹਿਸਟੋਰੀਕਲ ਰਿਸਰਚ ਨੇ ਆਪਣੇ ਮੁੱਖ ਸੁਰ ਭਾਸ਼ਣ ਵਿੱਚ ਸਰੋਤਿਆਂ ਨਾਲ ਰਾਸ਼ਟਰੀ ਏਕਤਾ ਸੰਬਧੀ ਵਿਚਾਰ ਪੇਸ਼ ਕੀਤੇ। "

infrastructure

Initiatives for the Punjabi language

Library

Directorate of Sports

Hostels

Administrative Enquiry

0175-5136366

Admission Enquiry

0175-5136522

Examination Enquiry

0175-5136370

Chief Minister's Anti Corruption Action Link : 9501200200